ਪਿੰਡ ਤਲਵੰਡੀ ਖੁਰਦ ਦੇ ਚਮਕਦੇ ਕੱਬਡੀ ਸਿਤਾਰੇ -ਸਮਸ਼ੇਰ ਸ਼ੇਰਾ ਤੇ ਗੁਰਬਿੰਦਰ (ਵੱਢਖਾਣਾ)

ਰੁਪਿੰਦਰ ਢਿੱਲੋ ਮੋਗਾ
ਪੰਜਾਬੀਆ ਦੀ ਮਾਂ ਖੇਡ ਕੱਬਡੀ ਦੇ ਮਹਾਂਕੁੰਭ ਜਾਣੇ ਜਾਦੇ ਜਿਲਾ ਲੁਧਿਆਣਾ ਚ ਬਹੁਤ ਹੀ ਨਾਮੀ ਖਿਡਾਰੀਆ ਨੇ ਜਨਮ ਲਿਆ ਤੇ ਇਸੇ ਹੀ ਜਿਲੇ ਦੇ ਪਿੰਡ ਤਲਵੰਡੀ ਖੁਰਦ ਦੇ ਦੋ ਖਿਡਾਰੀਆ ਨੇ ਇਸ ਵੇਲੇ ਕੱਬਡੀ ਖੇਡ ਚ ਪੂਰੀ ਧਾਂਕ ਜਮਾ ਰੱਖੀ ਹੈ। ਇਹ ਹਨ ਕੱਬਡੀ ਜਗਤ ਦੇ ਚਮਕਦੇ ਸਿਤਾਰੇ ਸਮਸ਼ੇਰ ਸ਼ੇਰਾ ਤੇ ਗੁਰਬਿੰਦਰ ਗੋਰਾ (ਵੱਢਖਾਣਾ)।
ਇਹਨਾ ਨੇ ਆਪਣੀ ਖੇਡ ਦੀ ਸ਼ੁਰੂਆਤ ਪਿੰਡ ਪੱਧਰ ਤੋ 62 ਕਿਲੋ ੜਾਰ ਵਰਗ ਚ ਖੇਡ ਕੇ ਕੀਤੀ ਅਤੇ ਬਾਅਦ ਵਿੱਚ 70 ਕਿਲੋ ਵਰਗ ਵਿੱਚ ਖੇਡਣਾ ਸ਼ੁਰੂ ਕੀਤਾ। ਪਹਿਲਵਾਨ ਮਾ: ਰਾਜਿੰਦਰ ਸਿੰਘ ਰਾਜੂ ਦੀ ਦੇਖ ਰੇਖ ਹੇਠ ਦੋਵੇ ਖਿਡਾਰੀਆਂ ਨੇ ਕੱਬਡੀ ਓਪਨ ਵਿੱਚ ਵੀ ਆਪਣੀ ਖੇਡ ਦੇ ਅਜਿਹੇ ਜੋਹਰ ਦਿਖਾਏ ਕਿ ਚਾਰੇ ਪਾਸੇ ਸ਼ੇਰਾ ਤੇ ਗੋਰਾ ਵੱਢਖਾਣੇ ਦੇ ਨਾਵਾਂ ਦੀ ਚਰਚਾ ਛਿੜ ਪਈ। ਮਾਤਾ ਸਰਬਜੀਤ ਕੋਰ ਤੇ ਪਿਤਾ ਕੁਲਵੰਤ ਸਿੰਘ ਦੇ ਘਰ ਜਨਮਿਆ ਸ਼ੇਰਾ ਇਕ ਚੰਗੇ ਰੇਡਰ ਅਤੇ ਮਾਤਾ ਹਰਭਜਨ ਕੋਰ ਤੇ ਪਿਤਾ ਬਲਵੰਤ ਸਿੰਘ ਦੇ ਘਰ ਜਨਮਿਆ ਗੋਰਾ ਇਕ ਚੰਗੇ ਜਾਫੀ ਵਜੋ ਚਰਚਿਤ ਹੋਇਆ।ਗੋਰੇ ਦੀ ਚੰਗੀ ਖੇਡ ਸੱਦਕੇ ਕਰਮਸਾਰ ਰਾੜਾ ਸਾਹਿਬ ਅਕੈਡਮੀ ਦੇ ਕੋਚ ਜਗਤਾਰ ਸਿੰਘ ਧਨੋਲਾ ਨੇ ਆਪਣੀ ਅਕੈਡਮੀ ਵਿੱਚ ਖੇਡਣ ਦਾ ਮੋਕਾ ਦਿੱਤਾ।
ਲੁਧਿਆਣਾ ਜਿਲੇ ਦੇ ਪਿੰਡ ਤਲਵੰਡੀ ਖੁਰਦ, ਤਲਵੰਡੀ ਕਲਾਂ, ਸੱਵਦੀ ਕਲਾਂ, ਸੱਵਦੀ ਪੱਛਮੀ, ਮੋਰਕਰੀਮਾਂ, ਢੱਟ, ਸ਼ੇਖੂਪੂਰਾ, ਮਾਜਰੀ, ਲੀਹਾਂ ਆਦਿ ਟੂਰਨਾਂਮੈਟਾ ਚ ਸ਼ੇਰਾ ਤੇ ਗੋਰੇ ਦੇ ਨਾਮ ਤੇ ਸ਼ਰਤਾ ਅਤੇ ਦੇਸੀ ਵਿਦੇਸ਼ੀ ਦਰਸ਼ਕਾ ਵੱਲੋ ਨੋਟਾ ਦਾ ਪਿੱਛਲੇ ਟੂਰਨਾਮੈਟਾ ਤੇ ਮੀਹ ਵਰਿਆ ਅਤੇ ਇਹਨਾ ਨਾਮਾ ਦੀ ਚਰਚਾ ਹਰ ਦੇ ਜੁਬਾਨ ਤੇ ਹੋ ਗਈ। ਪਿੰਡ ਲੀਹਾਂ ਖੇਡ ਮੇਲ ਦੋਰਾਨ ਗੋਰੇ ਨੇ ਨਾਮਾਵਰ ਖਿਡਾਰੀ ਸੋਨੀ ਸੱਵਦੀ ਨੂੰ ਜੱਫੇ ਲਗਾ ਕੇ ਖੇਡ ਪ੍ਰੇਮੀਆ ਦੀ ਚੰਗੀ ਵਾਹ ਵਾਹ ਖੱਟੀ। ਪੰਚਾਇਤ ਤਲਵੰਡੀ ਖੁਰਦ ਵੱਲੋ 30,31,ਤੇ 1 ਸੰਤਬਰ ਨੂੰ ਕਰਵਾਏ ਗਏ ਖੇਡ ਮੇਲੇ ਦੋਰਾਨ ਰੇਡਰ ਸਮਸ਼ੇਰ ਸ਼ੇਰਾ ਤੇ ਜਾਫੀ ਗੁਰਬਿੰਦਰ ਗੋਰੇ(ਵੱਢਖਾਣੇ) ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ।
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਹਮੇਸ਼ਾ ਇਹਨਾ ਕੱਬਡੀ ਖਿਡਾਰੀਆ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ।

No comments:

Post a Comment