ਪੰਜਾਬ ਸਰਕਾਰ ਨੇ ਜਿੱਥੇ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦਾ ਵਿਸ਼ਵ ਕੱਪ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਉੱਥੇ ਇਸ ਸਰਕਲ ਸਟਾਈਲ ਕਬੱਡੀ ਦੀ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਦੀ ਅਣਦੇਖੀ ਤੋਂ ਵੀ ਖੇਡ ਪ੍ਰੇਮੀ ਨਿਰਾਸ਼ ਹਨ। ਹਲਕੇ ਦੇ ਪਿੰਡ ਮਾਛੀਕੇ ਦਾ ਜੰਮਪਲ ਅਤੇ 1951 ਵਿਚ ਸਰਕਲ ਸਟਾਈਲ ਕਬੱਡੀ ਦੀ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਵਿਚੋਂ ਜਗਰਾਜ ਸਿੰਘ ਸੇਖੋਂ ਇਕ ਹੈ। ਜਗਰਾਜ ਸਿੰਘ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ

ਜਗਰਾਜ ਸਿੰਘ ਸੇਖੋਂ 1951 ਤੋਂ ਲੈ ਕੇ ਪੂਰੇ 20 ਸਾਲ ਸ਼ਾਨਦਾਰ ਕਬੱਡੀ ਰਾਹੀਂ ਦੇਸ਼ ਦੇ ਖੇਡ ਨਕਸ਼ੇ ’ਤੇ ਛਾਇਆ ਰਿਹਾ ਅਤੇ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲਾ ਰਾਏਪੁਰ ਖੇਡਾਂ ਵਿਚ 12 ਸਾਲ ਜਗਰਾਜ ਸਿੰਘ ਸੇਖੋਂ ਦਾ ਨਾਂ ਗੂੰਜਦਾ ਰਿਹਾ। ਇਸ ਦੌਰਾਨ ਪਰਵਾਸੀ ਪੰਜਾਬੀ ਲੇਖਕ ਮਨਦੀਪ ਸਿੰਘ ਖੁਰਮੀ, ਭਾਈ ਘਨੱਈਆ ਬਲੱਡ ਡੋਨਰਜ਼ ਕਲੱਬ ਮਾਛੀਕੇ ਦੇ ਪ੍ਰਧਾਨ ਗੁਰਜੀਤ ਸਿੰਘ ਮਿੰਟੂ, ਡਾ. ਕੇਵਲ ਸਿੰਘ ਬਰਾੜ ਖੋਟੇ, ਐਨ.ਜੀ.ਓ. ਦੇ ਜ਼ਿਲ੍ਹਾ ਚੇਅਰਮੈਨ ਡਾ. ਮਹਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਵਾਨੀ ਵਿਚ ਪੰਜਾਬ ਸਰਕਾਰ ਅਤੇ ਉਸ ਦੇ ਖੇਡ ਵਿਭਾਗ ਵੱਲੋਂ ਅਣਗੌਲਿਆਂ ਕਰਨਾ ਚਿੰਤਾ ਦਾ ਵਿਸ਼ਾ ਹੈ। ਜਗਰਾਜ ਸਿੰਘ ਸੇਖੋਂ ਨਾਲ ਗੱਲਬਾਤ ਕਰਨ ’ਤੇ ਉਸ ਨੇ ਕਿਹਾ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਸ ਦੀ ਖੇਡ ਦਾ ਮੁੱਲ ਪਾਇਆ, ਪਰ ਉਸ ਦੇ ਆਪਣੇ ਸੂਬੇ ਦੀਆਂ ਸਰਕਾਰਾਂ ਨੇ ਉਸ ਦੇ ਪੱਲੇ ਨਿਰਾਸਤਾ ਹੀ ਪਾਈ।
No comments:
Post a Comment